ਮੂਸਾ ਜੱਟ ਬੈਨ ਕਰਵਾਉਣ ਦੇ ਇਲਜ਼ਾਮਾਂ ‘ਤੇ ਚੱਲ ਮੇਰਾ ਪੁੱਤ ਦੇ ਡਾਇਰੈਕਟਰ ਜਨਜੋਤ ਸਿੰਘ ਦਾ ਠੋਕਵਾਂ ਜਵਾਬ…

342

ਇੰਗਲੈਂਡ ਅਤੇ ਨਾਰਥ ਅਮਰੀਕਾ ’ਚ ਸਭ ਤੋਂ ਵੱਡੀ ਓਪਨਿੰਗ ਵਾਲੀ ਫਿਲਮ ਬਣੀ ‘ਚੱਲ ਮੇਰਾ ਪੁੱਤ 3’

ਲੰਘੇ ਸ਼ੁੱਕਰਵਾਰ ਦੁਨੀਆ ਭਰ ’ਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਚੱਲ ਮੇਰਾ ਪੁੱਤ 3’ ਨੇ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਹਨ। ਫਿਲਮ ਨੇ ਇੰਗਲੈਂਡ ਤੇ ਨਾਰਥ ਅਮਰੀਕਾ ’ਚ ਸਭ ਤੋਂ ਵੱਡੀ ਓਪਨਿੰਗ ਵਾਲੀ ਪੰਜਾਬੀ ਫਿਲਮ ਦਾ ਰਿਕਾਰਡ ਕਾਇਮ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ‘ਚੱਲ ਮੇਰਾ ਪੁੱਤ 3’ ਤੋਂ ਕੁਝ ਦਿਨ ਪਹਿਲਾਂ ਹੀ ‘ਚੱਲ ਮੇਰਾ ਪੁੱਤ 2’ ਰਿਲੀਜ਼ ਹੋਈ ਸੀ, ਜਿਸ ਨੂੰ ਜ਼ਬਰਦਸਤ ਸਫਲਤਾ ਮਿਲੀ। ‘ਚੱਲ ਮੇਰਾ ਪੁੱਤ 3’ ਨੇ ਜਿਸ ਤਰ੍ਹਾਂ ਇੰਗਲੈਂਡ ਅਤੇ ਨਾਰਥ ਅਮਰੀਕਾ ’ਚ ਕਮਾਈ ਦੇ ਮਾਮਲੇ ’ਚ ਸ਼ੁੱਕਰਵਾਰ ਭਾਵ ਪਹਿਲੇ ਦਿਨ ਹੀ ਜੋ ਇਤਿਹਾਸ ਸਿਰਜਿਆ ਹੈ, ਉਹ ਪੰਜਾਬੀ ਸਿਨੇਮੇ ਲਈ ਮਾਣ ਵਾਲੀ ਗੱਲ ਹੈ।

‘ਚੱਲ ਮੇਰਾ ਪੁੱਤ 3’ ’ਚ ਦਰਸ਼ਕ ਜਿਥੇ ਅਮਰਿੰਦਰ ਗਿੱਲ ਅਤੇ ਸਿੰਮੀ ਚਹਿਲ ਦੀ ਜੋੜੀ ਦੀ ਸਿਫਤ ਕਰ ਰਹੇ ਹਨ, ਉਥੇ ਇਫ਼ਤਿਖਾਰ ਠਾਕੁਰ, ਨਾਸਿਰ ਚੁਨੌਟੀ, ਅਮਾਨਤ ਚੰਨ, ਅਕਰਮ ਉਦਾਸ, ਜ਼ਾਫਰੀ ਖਾਨ, ਸੱਜਨ ਅੱਬਾਸ, ਹਰਦੀਪ ਗਿੱਲ, ਗੁਰਸ਼ਬਦ ਤੇ ਰੂਬੀ ਅਨੁਮ ਦੇ ਕਿਰਦਾਰਾਂ ਦੀ ਬੱਲੇ-ਬੱਲੇ ਹੋ ਰਹੀ ਹੈ। ਫਿਲਮ ਦੇ ਪ੍ਰੋਡਿਊਸਰ ਕਾਰਜ ਗਿੱਲ ਤੇ ਆਸ਼ੂ ਮੁਨੀਸ਼ ਸਾਹਨੀ ਹਨ। ਸਿਨੇਮੇ ’ਚੋਂ ਬਾਹਰ ਨਿਕਲਦਾ ਹਰ ਦਰਸ਼ਕ ਫਿਲਮ ਦੀ ਦਾਦ ਦੇ ਰਿਹਾ ਹੈ।