12 ਸਾਲ ਛੋਟੇ ਅਰਜੁਨ ਕਪੂਰ ਨੂੰ ਡੇਟ ਕਰਨ ’ਤੇ ਮਲਾਇਕਾ ਨੂੰ ਲੋਕ ਕਹਿ ਦਿੰਦੇ ਨੇ ਬੁੱਢੀ, ਅਦਾਕਾਰਾ ਨੇ ਦਿੱਤਾ ਇਹ ਜਵਾਬ

337

ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਇਕ-ਦੂਜੇ ਨਾਲ ਸੀਰੀਅਸ ਰਿਲੇਸ਼ਨ ’ਚ ਹਨ। ਦੋਵਾਂ ਨੂੰ ਅਕਸਰ ਇਕੱਠੇ ਸਮਾਂ ਬਤੀਤ ਕਰਦੇ, ਛੁੱਟੀਆਂ ਮਨਾਉਂਦੇ ਤੇ ਪਾਰਟੀ ਕਰਦੇ ਦੇਖਿਆ ਜਾਂਦਾ ਹੈ। ਅਰਜੁਨ ਤੇ ਮਲਾਇਕਾ ਦੀ ਬਾਂਡਿੰਗ ਦੇਖਣ ਵਾਲੀ ਹੈ।

ਹਾਲਾਂਕਿ ਕੁਝ ਟਰੋਲਰਜ਼ ਅਜਿਹੇ ਹਨ, ਜਿਨ੍ਹਾਂ ਨੂੰ ਇਹ ਬਾਂਡਿੰਗ ਰਾਸ ਨਹੀਂ ਆਉਂਦੀ ਤੇ ਅਕਸਰ ਇਹ ਲੋਕ ਸੋਸ਼ਲ ਮੀਡੀਆ ’ਤੇ ਮਲਾਇਕਾ ਨੂੰ ਟਰੋਲ ਕਰਦੇ ਰਹਿੰਦੇ ਹਨ। ਦੱਸ ਦੇਈਏ ਕਿ ਉਮਰ ’ਚ ਮਲਾਇਕਾ ਅਰਜੁਨ ਤੋਂ ਵੱਡੀ ਹੈ। ਦੋਵਾਂ ਦੀ ਉਮਰ ’ਚ 12 ਸਾਲ ਦਾ ਫਰਕ ਹੈ।

ਮਲਾਇਕਾ ਜਿਥੇ 48 ਸਾਲਾਂ ਦੀ ਹੈ, ਉਥੇ ਅਰਜੁਨ ਕਪੂਰ 36 ਸਾਲ ਦੇ ਹੋ ਚੁੱਕੇ ਹਨ ਤੇ ਉਮਰ ਦੇ ਇਸ ਵੱਡੇ ਫਰਕ ਨੂੰ ਲੈ ਕੇ ਅਕਸਰ ਮਲਾਇਕਾ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕੀਤਾ ਜਾਂਦਾ ਹੈ। ਹਾਲਾਂਕਿ ਅੱਜ ਤੁਹਾਨੂੰ ਦੱਸਦੇ ਹਾਂ ਕਿ ਮਲਾਇਕਾ ਨੇ ਕਿਵੇਂ ਟਰੋਲਰਜ਼ ਨੂੰ ਕਰਾਰਾ ਜਵਾਬ ਦਿੱਤਾ ਸੀ।

ਇਕ ਇੰਟਰਵਿਊ ’ਚ ਮਲਾਇਕਾ ਨੇ ਕਿਹਾ ਸੀ, ‘ਕਿਸੇ ਵੀ ਰਿਲੇਸ਼ਨਸ਼ਿਪ ’ਚ ਉਮਰ ਮਾਇਨੇ ਨਹੀਂ ਰੱਖਦੀ, ਸਗੋਂ ਦੋ ਦਿਲਾਂ ਦਾ ਆਪਸ ’ਚ ਕਨੈਕਟ ਹੋਣਾ ਹੀ ਸਭ ਕੁਝ ਹੁੰਦਾ ਹੈ।’

ਟਰੋਲਰਜ਼ ਅਕਸਰ ਮਲਾਇਕਾ ਨੂੰ ਬੁੱਢੀ ਕਹਿ ਕੇ ਚਿੜਾਉਂਦੇ ਹਨ ਤੇ ਇਸ ਬਾਰੇ ਬੇਬਾਕੀ ਨਾਲ ਗੱਲ ਕਰਦਿਆਂ ਮਲਾਇਕਾ ਨੇ ਕਿਹਾ, ‘ਇਹ ਦੁੱਖ ਵਾਲੀ ਗੱਲ ਹੈ ਕਿ ਅਸੀਂ ਇਕ ਅਜਿਹੀ ਸੁਸਾਇਟੀ ’ਚ ਰਹਿੰਦੇ ਹਾਂ, ਜੋ ਸਮੇਂ ਦੇ ਨਾਲ ਖ਼ੁਦ ਨੂੰ ਬਦਲ ਨਹੀਂ ਸਕੀ ਹੈ। ਇਥੇ ਜੇਕਰ ਕੋਈ ਉਮਰਦਰਾਜ ਮਰਦ ਆਪਣੇ ਤੋਂ ਛੋਟੀ ਉਮਰ ਦੀ ਲੜਕੀ ਨਾਲ ਰੋਮਾਂਸ ਕਰਦਾ ਹੈ ਤਾਂ ਉਸ ਨੂੰ ਕੂਲ ਕਿਹਾ ਜਾਂਦਾ ਹੈ, ਉਥੇ ਜੇਕਰ ਕਿਸੇ ਲੜਕੀ ਦੀ ਉਮਰ ਲੜਕੇ ਤੋਂ ਵੱਧ ਹੈ ਤਾਂ ਉਸ ਨੂੰ ਟਰੋਲ ਕੀਤਾ ਜਾਂਦਾ ਹੈ। ਇਹੀ ਨਹੀਂ, ਅਜਿਹੀਆਂ ਕੁੜੀਆਂ ਨੂੰ ਡੈਸਪਰੇਟ ਤੇ ਬੁੱਢੀ ਤਕ ਕਹਿ ਦਿੱਤਾ ਜਾਂਦਾ ਹੈ।’