ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿਸਾਨਾਂ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਅੱਜ ਪੂਰੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਝੋਨੇ ਦੀ ਖਰੀਦ ਕੱਲ੍ਹ ਤੋਂ ਸ਼ੁਰੂ ਕੀਤੀ ਜਾਵੇਗੀ ਯਾਨੀ ਕਿ 3 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ ਇਹ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਰਾਜ ਮੰਤਰੀ ਚੌਬੇ ਅਸ਼ਵਨੀ ਸ਼ਰਮਾ ਨੇ ਦਿੱਤੀ ਹੈ ਇਸ ਸਬੰਧੀ
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਹ ਭੂਮਿਕਾ ਅੱਜ ਅਦਾ ਕੀਤੀ ਹੈ ਉਦੋਂ ਅਦਾ ਕੀਤੀ ਹੈ ਜਦੋਂ ਉਨ੍ਹਾਂ ਦਾ ਘਰ ਕਿਸਾਨਾਂ ਵੱਲੋਂ ਘੇਰਿਆ ਜਾ ਚੁੱਕਿਆ ਸੀ ਇਹ ਸਾਰਾ ਕੁਝ ਦੁਬਾਰਾ ਵਾਪਰਿਆ ਹੈ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਸਨ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਤੁਸੀਂ ਇਸ ਚੀਜ਼ ਨੂੰ ਜਲਦੀ ਸ਼ੁਰੂ ਕਰਵਾਓ ਤੇ ਉਨ੍ਹਾਂ ਨੇ ਭਰੋਸਾ ਵੀ ਦਿੱਤਾ ਸੀ ਖੱਟੜ ਸਾਹਬ ਤਾਂ
ਉਸੇ ਪਾਰਟੀ ਦੇ ਬੰਦੇ ਹਨ ਜਿਨ੍ਹਾਂ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਸੌ ਡੰਡੇ ਵੀ ਖਾਲੇ ਤੇ ਸੌ ਚਿੱਤਰ ਵੀ ਖਾਲੇ ਤੇ ਹੁਣ ਇਹ ਕਹਿੰਦੇ ਹਨ ਕਿ ਉਨ੍ਹਾਂ ਨੇ ਟਵੀਟ ਕੀਤਾ ਹੈ ਜਿਸ ਦੇ ਵਿਚ ਕਹਿ ਕੇ ਉਨ੍ਹਾਂ ਦੀ ਮੁਲਾਕਾਤ ਅਸ਼ਵਨੀ ਚੌਬੇ ਦੇ ਨਾਲ ਹੋਈ ਹੈ ਤੇ ਕੇਂਦਰ ਦੀ ਸਰਕਾਰ ਕਹਿੰਦੀ ਹੈ ਕਿ ਹੁਣ ਅਸੀਂ ਕੱਲ੍ਹ ਤੋਂ ਸ਼ੁਰੂ ਕਰਵਾ ਦਵਾਂਗੇ ਇਹ ਤਾਂ ਕਿਸਾਨਾਂ ਦੇ ਜ਼ਖ਼ਮਾਂ ਤੇ ਵਾਰ ਵਾਰ ਨਮਕ ਛਿੜਕੇ ਜਾ ਰਿਹਾ ਹੈ ਇਕ ਪਾਸੇ ਕਿਸਾਨਾਂ ਦੀ ਬਰਸਾਤ ਕਾਰਨ ਫ਼ਸਲ ਖ਼ਰਾਬ ਹੁੰਦੀ ਜਾ ਰਹੀ ਹੈ ਲਗਾਤਾਰ ਬਰਸਾਤ ਹੋ ਰਹੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ