ਬੇਰੁਜ਼ਗਾਰ ਵੱਲੋਂ ਸਵਾਲ ਪੁੱਛਣ ਤੇ ਭੜਕਿਆ ਸਿੱਧੂ ਮੂਸੇਵਾਲਾ

346

ਪੰਜਾਬ ਭਰ ਚ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਦੇ ਵੱਲੋਂ ਕਾਂਗਰਸੀ ਲੀਡਰਾਂ ਨੂੰ ਘੇਰਿਆ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸੀ ਆਗੂ ਕਿਸ ਮੂੰਹ ਦੇ ਨਾਲ ਵੋਟਾਂ ਮੰਗਣ ਆ ਰਹੇ ਹਨ ਚੋਣ ਪ੍ਰਚਾਰ ਕਰ ਰਹੇ ਕਾਂਗਰਸੀ ਆਗੂਆਂ ਦਾ ਚਾਰੇ ਪਾਸੇ ਵਿਰੋਧ ਹੋਣ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ਅਜਿਹੇ ਚ ਮਾਨਸਾ ਤੋਂ ਕਾਂਗਰਸ ਵੱਲੋਂ ਐਲਾਨੇ ਗਏ ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੀ ਵੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬੇਰੁਜ਼ਗਾਰ ਅਧਿਆਪਕ ਦੇ ਵੱਲੋਂ

ਜਦੋਂ ਮੂਸੇਵਾਲੇ ਨੂੰ ਸਵਾਲ ਕੀਤਾ ਜਾਂਦਾ ਹੈ ਤਾਂ ਮੂਸੇਵਾਲਾ ਉਸ ਵੇਲੇ ਭਟਕਦਾ ਹੋਇਆ ਨਜ਼ਰ ਆਉਂਦਾ ਹੈ ਉਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਕਾਂਗਰਸ ਵਿੱਚ ਆਏ ਨੂੰ ਅਜੇ ਦਿਨ ਹੀ ਕਿੰਨੇ ਹੋਏ ਹਨ ਮੂਸੇਵਾਲਾ ਇਹ ਵੀ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਕਿ ਲੋਕਾਂ ਦੀ ਭਲਾਈ ਲਈ ਜੋ ਰਾਜਨੀਤੀ ਦੀ ਸ਼ੁਰੂਅਾਤ ਕਰਦਾ ਹੈ ਉਸ ਲਈ ਲੋਕ ਜੁੱਤੀਆਂ ਲੈ ਕੇ ਖੜ੍ਹੇ ਹੋ ਜਾਂਦੇ ਹਨ ਦੱਸ ਦਈਏ ਕਿ ਪਿਛਲੇ ਦਿਨੀਂ ਚਰਨਜੀਤ ਸਿੰਘ ਚੰਨੀ ਦੀ

ਮਾਨਸਾ ਫੇਰੀ ਦੌਰਾਨ ਸਿੱਧੂ ਮੂਸੇ ਵਾਲੇ ਦਾ ਕਾਫੀ ਵਿਰੋਧ ਹੋਇਆ ਸੀ ਇਸ ਦੌਰਾਨ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਵੀ ਬੇਰੁਜ਼ਗਾਰ ਅਧਿਆਪਕਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਜਿਨ੍ਹਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਖ਼ੂਬ ਲਾਠੀਆਂ ਵਰਾਈਆਂ ਗਈਆਂ ਸੀ ਜਿਸ ਤੋਂ ਬਾਅਦ ਮੂਸੇਵਾਲਾ ਨੂੰ ਅੱਜ ਚੋਣ ਪ੍ਰਚਾਰ ਦੌਰਾਨ ਇਕ ਬੇਰੁਜ਼ਗਾਰ ਅਧਿਆਪਕ ਨੇ ਤਿੱਖੇ ਸਵਾਲ ਕੀਤੇ ਹਨ ਅਤੇ ਮੂਸੇਵਾਲਾ ਉਲਟਾ ਉਸ ਤੇ ਭਟਕਦਾ ਹੋਇਆ ਨਜ਼ਰ ਆਇਆ ਹੈ ਦੱਸ ਦੇਈਏ ਕਿ

ਸਿੱਧੂ ਮੂਸੇਵਾਲੇ ਨੂੰ ਕਾਂਗਰਸ ਵੱਲੋਂ ਮਾਨਸਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਕੁਝ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਉਨ੍ਹਾਂ ਨੂੰ ਕਰਨਾ ਪੈ ਰਿਹਾ ਸੀ ਇਹ ਵੀ ਦੱਸ ਦਈਏ ਕਿ ਪੰਜਾਬੀ ਲੋਕ ਗਾਇਕਾ ਜਸਵਿੰਦਰ ਬਰਾੜ ਵੱਲੋਂ ਵੀ ਮੂਸੇਵਾਲੇ ਦੇ ਹੱਕ ਚ ਡਟ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ