ਐਬਸਫੋਰਡ ਪੁਲਿਸ ਨੇ ਕੀਤੀ ਗਾਇਕ ਕੇਐਸ ਮੱਖਣ ਅੱਪਡੇਟ

199

ਅੱਪਡੇਟਃ
ਐਬਸਫੋਰਡ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਗਾਇਕ ਕੇਐਸ ਮੱਖਣ ਅਤੇ ਸਾਥੀਆਂ ਕੋਲ਼ੋਂ ਫੜੀਆਂ ਗਈਆਂ ਦੋ ਗੰਨਾਂ ਨਕਲੀ ਸਨ। ਪੁਲਿਸ ਨੇ ਸਾਰੇ ਜਣੇ ਛੱਡ ਦਿੱਤੇ ਹਨ ਤੇ ਫਾਈਲ ਬੰਦ ਕਰ ਦਿੱਤੀ ਹੈ।
ਨਕਲੀ ਰੱਖਣ ਦਾ ਬਹੁਤ ਰਿਵਾਜ ਹੈ ਅੱਜਕੱਲ।

ਪਹਿਲੀ ਪੋਸਟਃ
ਸਰੀ ਨਿਵਾਸੀ ਪੰਜਾਬੀ ਗਾਇਕ ਕੇ ਐਸ ਮੱਖਣ ਦੀ ਗ੍ਰਿਫ਼ਤਾਰੀ ਬਾਰੇ ਏਨਾ ਹੀ ਪਤਾ ਲੱਗਾ ਹੈ ਕਿ ਕੱਲ੍ਹ ਸਵੇਰੇ ਉਹ ਤੇ ਉਸਦੇ ਸਾਥੀ ਐਬਸਫੋਰਡ ਪੁਲਿਸ ਵਲੋੰ ਗ੍ਰਿਫਤਾਰ ਕੀਤੇ ਗਏ ਸਨ। ਮਾਮਲਾ ਨਾਜਾਇਜ਼ ਅਸਲਾ ਕੋਲ ਹੋਣ ਦਾ ਦੱਸਿਆ ਜਾ ਰਿਹਾ। ਮੱਖਣ ਨੂੰ ਕੱਲ੍ਹ ਸ਼ਾਮ ਛੱਡ ਦਿੱਤਾ ਗਿਆ ਸੀ। ਸਾਥੀ ਹਾਲੇ ਨਹੀਂ ਛੱਡੇ ਗਏ।
ਮੱਖਣ ਅਤੇ ਐਬਸਫੋਰਡ ਪੁਲਿਸ ਕੋਲ਼ੋਂ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ‘ਚ ਹਾਂ।
– ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਪੰਜਾਬੀ ਗਾਇਕ ਕੇ. ਐੱਸ. ਮੱਖਣ ਇਕ ਵਾਰ ਮੁੜ ਵਿਵਾਦਾਂ ’ਚ ਘਿਰ ਗਏ ਹਨ। ਕੇ. ਐੱਸ. ਮੱਖਣ ਨੂੰ ਸਰੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਪੰਜਾਬੀ ਗਾਇਕ ਕੇ. ਐੱਸ. ਮੱਖਣ ਇਕ ਵਾਰ ਮੁੜ ਵਿਵਾਦਾਂ ’ਚ ਘਿਰ ਗਏ ਹਨ। ਕੇ. ਐੱਸ. ਮੱਖਣ ਨੂੰ ਸਰੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਪੁਲਿਸ ਨੇ ਕੇਐੱਸ ਮੱਖਣ ਨੂੰ ਸਰੀ ਸ਼ਹਿਰ ‘ਚ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਕੇ. ਐੱਸ. ਮੱਖਣ ਦੀ ਗ੍ਰਿਫ਼ਤਾਰੀ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ’ਚ ਹੋਈ ਹੈ। ਕੇ. ਐੱਸ. ਮੱਖਣ ਦੀ ਗ੍ਰਿਫ਼ਤਾਰੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ।ਕਿਹਾ ਜਾ ਰਿਹਾ ਹੈ ਕਿ ਕੇ. ਐੱਸ. ਮੱਖਣ ਨੂੰ ਅੱਜ ਸ਼ਾਮ ਤਕ ਜ਼ਮਾਨਤ ਮਿਲ ਸਕਦੀ ਹੈ। ਦੱਸ ਦੇਈਏ ਕਿ ਕੇ. ਐੱਸ. ਮੱਖਣ ਕੈਨੇਡਾ ’ਚ ਰਹਿ ਰਹੇ ਹਨ।

ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੇ.ਐੱਸ ਮੱਖਣ ਨੂੰ ਜ਼ਮਾਨਤ ਮਿਲ ਗਈ ਹੈ ਤੇ ਉਨ੍ਹਾਂ ਉੱਤੇ ਲੱਗੇ ਅਸਲਾ ਰੱਖਣ ਦੇ ਦੋਸ਼ ਝੂਠੇ ਹਨ। ਕੇ. ਐੱਸ. ਮੱਖਣ ਦੀ ਗ੍ਰਿਫ਼ਤਾਰੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ।ਉਥੋਂ ਹੀ ਨਵੇਂ ਗੀਤ ਰਿਲੀਜ਼ ਕਰ ਰਹੇ ਹਨ। ਕੁਝ ਮਹੀਨੇ ਪਹਿਲਾਂ ਕੇ. ਐੱਸ. ਮੱਖਣ ਦਾ ਗੀਤ ‘ਫਲੱਡ ਬੈਕ’ ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ ’ਤੇ 6.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।