ਵੀਡੀਉ – ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ

294

ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਵੱਡੇ ਭਰਾ ਪਰਮ ਢਿੱਲੋਂ ਦਾ ਵਿਆਹ ਹੋ ਗਿਆ ਹੈ। ਪ੍ਰੇਮ ਢਿੱਲੋਂ ਦੇ ਭਰਾ ਦੇ ਵਿਆਹ ਤੋਂ ਤਸਵੀਰ ਤੇ ਵੀਡੀਓ ਸਾਹਮਣੇ ਆਈ ਹੈ।

ਇੰਸਟਾਗ੍ਰਾਮ ’ਤੇ ਇੰਸਟੈਂਟ ਪਾਲੀਵੁੱਡ ਪੇਜ ’ਤੇ ਇਸ ਤਸਵੀਰ ਤੇ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਪਰਮ ਢਿੱਲੋਂ ਆਪਣੀ ਪਤਨੀ ਨਾਲ ਖੜ੍ਹਾ ਹੈ।

ਉਥੇ ਵੀਡੀਓ ’ਚ ਪਰਮ ਢਿੱਲੋਂ ਪਤਨੀ ਤੇ ਰਿਸ਼ਤੇਦਾਰਾਂ ਨਾਲ ਵਿਆਹ ਦੀ ਖ਼ੁਸ਼ੀ ਮਨਾਉਂਦਾ ਨਜ਼ਰ ਆ ਰਿਹਾ ਹੈ। ਦੋਵਾਂ ਦੀ ਜੋੜੀ ਕਾਫੀ ਖ਼ੂਬਸੂਰਤ ਲੱਗ ਰਹੀ ਹੈ।

ਦੱਸ ਦੇਈਏ ਕਿ ਰਣਜੀਤ ਬਾਵਾ ਨੇ ਆਪਣੇ ਸਨੈਪਚੈਟ ਅਕਾਊਂਟ ’ਤੇ ਪ੍ਰੇਮ ਢਿੱਲੋਂ ਤੇ ਵਿਆਹ ਵਾਲੀ ਲੋਕੇਸ਼ਨ ਤੋਂ ਸਟੋਰੀਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਪ੍ਰੇਮ ਢਿੱਲੋਂ ਨੂੰ ਵਧਾਈਆਂ ਦੇ ਰਹੇ ਹਨ।

ਦੱਸ ਦਈਏ ਕਿ ਬੀਤੇ ਦਿਨ ਪਰਮ ਢਿੱਲੋਂ ਦਾ ਮੰਗਣਾ ਹੋਇਆ ਸੀ। ਇਸ ਦੌਰਾਨ ਰਿੰਗ ਸੈਰੇਮਨੀ ਦੀ ਰਸਮ ਕੀਤੀ ਗਈ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ

ਦੱਸਣਯੋਗ ਹੈ ਕਿ ਪ੍ਰੇਮਜੀਤ ਸਿੰਘ ਢਿੱਲੋਂ, ਜੋ ਕਿ ਸੰਗੀਤ ਜਗਤ ‘ਚ ਪ੍ਰੇਮ ਢਿੱਲੋਂ ਦੇ ਨਾਂ ਨਾਲ ਪ੍ਰਸਿੱਧ ਹਨ। ਉਹ ਇੱਕ ਭਾਰਤੀ ਗਾਇਕ ਅਤੇ ਗੀਤਕਾਰ ਹੈ, ਜੋ ਪੰਜਾਬੀ ਸੰਗੀਤ ਨਾਲ ਜੁੜੇ ਹੋਏ ਹਨ। ਲੋਕਾਂ ਲਈ ਟਰੈਂਡ ਸੈੱਟ ਕਰਨ ਵਾਲੇ ਪ੍ਰੇਮ ਢਿੱਲੋਂ ਆਪਣੇ ਭਰਾ ਪਰਮ ਢਿੱਲੋਂ ਨੂੰ ਫਾਲੋ ਕਰਦੇ ਹਨ

ਦੱਸ ਦਈਏ ਕਿ ਪ੍ਰੇਮ ਢਿੱਲੋਂ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਸਾਲ 2018 ‘ਚ ਸਿੰਗਲ ‘ਚੰਨ ਮਿਲਾਉਂਦੀ’ ਨਾਲ ਕੀਤੀ ਸੀ। ਪ੍ਰੇਮ ਢਿੱਲੋਂ ਸਿੰਗਲ ਗੀਤ ‘ਬੂਟ ਕੱਟ’ ਅਤੇ ‘ਓਲਡ ਸਕੂਲ’ ਲਈ ਵੱਧ ਜਾਣੇ ਜਾਂਦੇ ਹਨ। ਉਨ੍ਹਾਂ ਦੇ ਗੀਤ ‘ਓਲਡ ਸਕੂਲ’ ‘ਚ ਸਿੱਧੂ ਮੂਸੇ ਵਾਲਾ ਅਤੇ ਨਸੀਬ ਵੀ ਸ਼ਾਮਲ ਸਨ। ਇਹ ਗੀਤ ਵੱਖ-ਵੱਖ ਮਿਊਜ਼ਿਕ ਚਾਰਟਾਂ ਉੱਪਰ ਫ਼ੀਚਰ ਕੀਤਾ ਗਿਆ ਸੀ।