ਬੱਚੇ ਨੂੰ ਲੈ ਕੇ ਨੇਹਾ ਕੱਕੜ ਨੇ ਤੋੜੀ ਚੁੱਪੀ, ਪਰਿਵਾਰ ਵਧਾਉਣ ‘ਤੇ ਆਖ ਦਿੱਤੀ ਇਹ ਗੱਲ

192

ਟੀ. ਵੀ. ਰਿਐਲਟੀ ਸ਼ੋਅ ‘ਡਾਂਸ ਦੀਵਾਨੇ 3’ ਦੀ ਪੇਸ਼ਕਾਰੀ ਦੌਰਾਨ ਗਾਇਕਾ ਨੇਹਾ ਕੱਕੜ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ। ਉਸ ਨੇ ਆਪਣੇ ਪਤੀ ਨਾਲ ਰੋਮਾਂਸ ਬਾਰੇ ਵੀ ਗੱਲਾਂ ਕੀਤੀਆਂ। ਉਸ ਨੇ ਪਰਿਵਾਰ ਵਧਾਉਣ ਸਬੰਧੀ ਅਫਵਾਹਾਂ ਬਾਰੇ ਕਿਹਾ ਕਿ, ”ਉਸ ਨੇ ਅਜੇ ਪਰਿਵਾਰ ਵਧਾਉਣ ਬਾਰੇ ਸੋਚਿਆ ਵੀ ਨਹੀਂ ਹ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ, ਮੁਕਾਬਲੇਬਾਜ਼ ਗੁੰਜਨ ਨੂੰ ‘ਲੂੰਗੀ ਡਾਂਸ’ ਕਰਦੇ ਹੋਏ ਵੇਖਣ ਤੋਂ ਬਾਅਦ ਨੇਹਾ ਕੱਕੜ ਨੇ ਉਸ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ, ”ਰੋਹਨ ਤੇ ਮੈਂ ਹਾਲੇ ਤੱਕ ਸੋਚਿਆ ਨਹੀਂ ਬੇਬੀ ਬਾਰੇ ਪਰ ਜੇਕਰ ਕਦੇ ਬੇਬੀ ਹੋਵੇਗਾ ਤਾਂ ਅਸੀਂ ਚਾਹਵਾਂਗੇ ਕਿ ਉਹ ਗੁੰਜਨ ਵਰਗਾ ਹੋਵੇ (ਰੋਹੁ ਓਰ ਮੈਨੇ ਅਭੀ ਸੋਚਾ ਨਹੀਂ ਹੈ ਬੇਬੀ ਕਾ ਪਰ ਜੇਕਰ ਕਭੀ ਬੇਬੀ ਹੋ ਤੋ ਹਮ ਚਾਹੇਂਗੇ ਕੀ ਗੁੰਜਨ ਜੈਸੀ ਹੋ)।

ਦੱਸਣਯੋਗ ਹੈ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਪਿਛਲੇ ਸਾਲ ਅਕਤੂਬਰ ‘ਚ ਵਿਆਹ ਦੇ ਬੰਧਨ ‘ਚ ਬੱਝੇ ਸਨ। ਸਿਰਫ਼ ਦੋ ਮਹੀਨਿਆਂ ਬਾਅਦ ਉਨ੍ਹਾਂ ਦੀ ਗਰਭ ਅਵਸਥਾ ਦੀਆਂ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ। ਦਰਅਸਲ, ਨੇਹਾ ਤੇ ਰੋਹਨ ਨੇ ਆਪਣੇ ਨਵੇਂ ਗੀਤ ‘ਖਿਆਲ ਰਖਿਆ ਕਰ’ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ‘ਚ ਨੇਹਾ ਕੱਕੜ ਗਰਭਵਤੀ ਨਜ਼ਰ ਆ ਰਹੀ ਸੀ।

ਇਸ ਤਸਵੀਰ ਨੂੰ ਵੇਖ ਕੇ ਲੋਕਾਂ ਨੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਕਿ ਨੇਹਾ ਕੱਕੜ ਗਰਭਵਤੀ ਹੈ। ਹਾਲਾਂਕਿ ਬਾਅਦ ‘ਚ ਖ਼ੁਲਾਸਾ ਹੋਇਆ ਸੀ ਕਿ ਇਹ ਤਸਵੀਰ ਉਨ੍ਹਾਂ ਦੇ ਗੀਤ ਦੀ ਹੈ।

ਨੇਹਾ ਕੱਕੜ ਨੇ ਕਿਹਾ ਕਿ ਰੋਹਨਪ੍ਰੀਤ ਦੇ ਪ੍ਰਤੀ ਸ਼ੁਰੂ ਤੋਂ ਹੀ ਖਿੱਚ ਮਜ਼ਬੂਤ​ਸੀ ਅਤੇ ਉਸ ਨੂੰ ਇਹ ਸਮਝਣ ‘ਚ ਦੇਰ ਨਹੀਂ ਲੱਗੀ ਕਿ ਉਹ ‘ਇੱਕ’ ਸਨ। ਉਸ ਨੇ ਕਿਹਾ ਉਸ ਬਾਰੇ ਮੇਰੀ ਪਹਿਲੀ ਛਾਪ ਇਹ ਸੀ ਕਿ ਉਹ ਸੈੱਟ ‘ਤੇ ਹਰੇਕ ਵਿਅਕਤੀ ਲਈ ਬਹੁਤ ਚੰਗਾ ਸੀ ਅਤੇ ਬਿਨਾਂ ਸ਼ੱਕ ਉਹ ਸਭ ਤੋਂ ਪਿਆਰਾ ਲੜਕਾ ਸੀ, ਜਿਸ ਨੂੰ ਮੈਂ ਕਦੇ ਮਿਲੀ ਸੀ। ਮੈਨੂੰ ਲੱਗਦਾ ਹੈ ਕਿ ਇਹ ਅਸਲ ‘ਚ ਉਨ੍ਹਾਂ ਸ਼ੁਰੂਆਤੀ ਪਲਾਂ ‘ਚ ਹੀ ਸੀ ਜਦੋਂ ਮੈਂ ਜਾਂਦੀ ਸੀ ਕਿ ਉਹ ਮੇਰੇ ਲਈ ਇੱਕ ਖਾਸ ਹੈ।”