ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਹਮੇਸ਼ਾ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ‘ਚ ਅੰਬਰ ਧਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਖ਼ਾਸ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਹੈ, ”ਮੇਰੇ ਜ਼ਿਆਦਾਤਰ ਜਾਨਣ ਵਾਲੇ ਕਹਿੰਦੇ ਹਨ ਅੰਬਰ ਮੇਰੇ ਨਾਲ ਆਹ ਹੋਇਆ ਜਾਂ ਤੂੰ ਖੁਸ਼ ਕਿਵੇਂ ਰਹਿੰਦੀ ਆਂ ? ਦੇਖੋ ਕੋਈ ਕਿਸੇ ਦਾ ਦਿੱਤਾ ਨਹੀਂ ਖਾਂਦਾ, ਹਰ ਕੋਈ ਆਪਣੇ ਨਸੀਬ ਦਾ ਖਾਂਦਾ।
ਸਭ ਉਸ ਦੀ ਖੇਡ ਆ ਉਸ ਨੇ ਜਿੱਥੇ ਦਾ ਦਾਣਾ ਪਾਣੀ ਲਿਖਿਆ ਉਹ ਨੂੰ ਹੀ ਪਤਾ, ਇਨਸਾਨ ਇਵੇਂ ਹੀ ਟੈਂਨਸ਼ਨ ਲੈਂਦਾ ਰਹਿੰਦਾ ਆ ਸਾਰੀ ਉਮਰ। ਇਹ ਜੋ ਪਲ ਹੁਣ ਆ ਤੁਹਾਡੇ ਕੋਲ ਇਹ ਕਦੇ ਮੁੜ ਕੇ ਨਹੀਂ ਆਉਣਗੇ। ਸਭ ਜਾ ਤਾਂ ਆਪਣੇ ਪਾਸਟ (ਜੋ ਬੀਤ ਗਿਆ) ਬਾਰੇ ਸੋਚਦੇ ਰਹਿੰਦੇ ਆ, ਜਾਂ ਫ਼ਿਰ ਭਵਿੱਖ ਦੀ ਟੈਂਨਸ਼ਨ ਲੈਂਦੇ ਰਹਿੰਦੇ ਆ।
ਜੋ ਬੀਤ ਗਿਆ ਹੈ, ਸੋ ਬੀਤ ਗਿਆ ਅਤੇ ਕੱਲ੍ਹ ਦਾ ਪਤਾ ਨਹੀਂ ਕਿ ਸਵੇਰੇ ਦੇਖਣ ਨੂੰ ਮਿਲਣੀ ਹੈ ਜਾਂ ਨਹੀਂ। ਰੱਬ ‘ਤੇ ਛੱਡੋ ਟੈਂਨਸ਼ਨ, ਅੱਜ ‘ਚ ਜਿਊਣਾ ਸਿੱਖੋ। ਵਾਹਿਗੁਰੂ ਜੀ ਦੀ ਮਿਹਰ ਹੋਵੇ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਢਾਉਂਦੀ ਨਹੀਂ।