ਮਾਮਲਾ ਹਿੰਦੂਆਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ – ‘ਕੰਨਿਆਦਾਨ’ ਐਡ ਨੂੰ ਲੈ ਕੇ ਆਲੀਆ ਭੱਟ ਦੇ ਖਿਲਾਫ ਦਰਜ ਹੋਇਆ ਕੇਸ

455

ਮੁੰਬਈ- ਅਦਾਕਾਰਾ ਆਲੀਆ ਭੱਟ ਦਾ ‘ਕੰਨਿਆਦਾਨ’ ਵਾਲਾ ਵਿਗਿਆਪਨ ਬੀਤੇ ਕਈ ਦਿਨਾਂ ਤੋਂ ਵਿਵਾਦਾਂ ਵੱਲ ਚੱਲ ਰਿਹਾ ਹੈ। ਇਹ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਹਾਲ ਹੀ ‘ਚ ਇਕ ਸ਼ਖਸ ਨੇ ਆਲੀਆ ਭੱਟ ਦੇ ਖਿਲਾਫ ਮੁੰਬਈ ਦੇ ਸਾਂਤਾਕਰੂਜ ਥਾਣੇ ‘ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਉਨ੍ਹਾਂ ਆਲੀਆ ਭੱਟ ਦਾ ‘ਕੰਨਿਆਦਾਨ’ ‘ਤੇ ਵਿਚਾਰ ਰੱਖਣਾ ਬਿਲਕੁੱਲ ਪਸੰਦ ਨਹੀਂ ਆ ਰਿਹਾ ਹੈ।

ਸ਼ਿਕਾਇਤਕਰਤਾ ਨੇ ਆਪਣੀ ਪਟੀਸ਼ਨ ‘ਚ ਕਿਹਾ ਕਿ ਆਲੀਆ ਦਾ ਇਹ ਵਿਗਿਆਪਨ ਹਿੰਦੁ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ ਕਿਉਂਕਿ ਇਸ ‘ਚ ‘ਕੰਨਿਆਦਾਨ’ ਨੂੰ ਪ੍ਰਤੀਗਾਮੀ ਤਰੀਕੇ ਨਾਲ ਦਿਖਾਇਆ ਹੈ। ਲਿਹਾਜ਼ਾ ਮੰਗ ਹੈ ਕਿ ਮਾਨਯਵਰ ਕੰਪਨੀ ਅਤੇ ਆਲੀਆ ਭੱਟ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਆਲੀਆ ਲਾੜੀ ਦੇ ਰੂਪ ‘ਚ ਨਜ਼ਰ ਆ ਰਹੀ ਹੈ ਅਤੇ ਵਿਆਹ ਦੇ ਮੰਡਪ ‘ਤੇ ਬੈਠੀ ਹੋਈ ਹੈ। ਇਸ ਦੌਰਾਨ ਆਪਣੀ ਪਰਵਰਿਸ਼ ਅਤੇ ਮਾਤਾ-ਪਿਤਾ ਦੇ ਬਾਰੇ ‘ਚ ਗੱਲ ਕਰਦੀ ਹੈ।

ਨਾਲ ਹੀ ‘ਕੰਨਿਆਦਾਨ’ ਦੀ ਪਰੰਪਰਾ ‘ਤੇ ਰਾਏ ਰੱਖਦੀ ਹੈ ਕਿ ਇਸ ਨੂੰ ਕੰਨਿਆਦਾਨ ਦੀ ਜਗ੍ਹਾ ‘ਕੰਨਿਆਮਾਨ’ ਕਰ ਦੇਣਾ ਚਾਹੀਦਾ। ਇਸ ਟੀ.ਵੀ. ਐਡ ਦੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਇਸ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਸੀ। ਲੋਕਾਂ ਦਾ ਕਹਿਣਾ ਹੈ ਕਿ ਸਾਰੇ ਧਰਮਾਂ ‘ਚ ਕਈ ਅਜਿਹੀਆਂ ਕੁਰੀਤੀਆਂ ਹਨ ਜਿਨ੍ਹਾਂ ਦੇ ਖਿਲਾਫ ਜਾਗਰੂਕਤਾ ਨਹੀਂ ਫਲਾਈ ਜਾਂਦੀ ਪਰ ਕੁਝ ਬ੍ਰਾਂਡਸ ਅਜਿਹੇ ਹਨ ਜਿਨ੍ਹਾਂ ਨੇ ਹਿੰਦੂ ਧਰਮ ਦੇ ਖਿਲਾਫ ਜਿਵੇਂ ਧਰਮ ਯੁੱਧ ਛੇੜ ਕੇ ਰੱਖ ਦਿੱਤਾ ਹੈ।ਮਾਮਲਾ ਹਿੰਦੂਆਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ- ‘ਕੰਨਿਆਦਾਨ’ ਐਡ ਨੂੰ ਲੈ ਕੇ ਆਲੀਆ ਭੱਟ ਦੇ ਖਿਲਾਫ ਦਰਜ ਹੋਇਆ ਕੇਸ