ਸਵੀਤਾਜ ਬਰਾੜ ਨੇ ਪੂਰਾ ਕੀਤਾ ਸਵਰਗਵਾਸੀ ਪਿਤਾ ਰਾਜ ਬਰਾੜ ਦਾ ਇਹ ਸੁਫ਼ਨਾ ਪੂਰਾ

390

ਪੰਜਾਬੀ ਮਰਹੂਮ ਗਾਇਕ ਰਾਜ ਬਰਾੜ ਦੀ ਧੀ ਗਾਇਕਾ ਸਵੀਤਾਜ ਬਰਾੜ ਆਪਣੇ ਪਿਤਾ ਦੇ ਅਧੂਰੇ ਪ੍ਰਾਜੈਕਟਸ ਨੂੰ ਪੂਰਾ ਕਰਨ ‘ਚ ਜੁਟੀ ਹੋਈ ਹੈ। ਸਵੀਤਾਜ ਬਰਾੜ ਨੇ ਆਪਣੇ ਪਿਤਾ ਦੇ ਇੱਕ ਅਜਿਹੇ ਹੀ ਅਧੂਰੇ ਗੀਤ ਨੂੰ ਪੂਰਾ ਕਰਵਾਇਆ ਹੈ, ਜਿਸ ‘ਚ ਮਰਹੂਮ ਰਾਜ ਬਰਾੜ ਦੀ ਪਤਨੀ ਬਿੰਦੂ ਬਰਾੜ ਯਾਨੀਕਿ ਸਵੀਤਾਜ ਦੀ ਮਾਂ ਨਜ਼ਰ ਆ ਰਹੀ ਹੈ। ਇਸ ਗੀਤ ‘ਚ ਰਾਜ ਬਰਾੜ ਦੀ ਆਵਾਜ਼ ਹੈ, ਜਿਸ ਦੇ ਬੋਲ ਖ਼ੁਦ ਰਾਜ ਬਰਾੜ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਸਨ। ਇਸ ਗੀਤ ਨੂੰ ‘ਜਿੰਦ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸ ਦਈਏ ਕਿ ਇਸ ਗੀਤ ‘ਚ ਸਵੀਤਾਜ ਦੀ ਮਾਂ ਬਿੰਦੂ ਬਰਾੜ ਆਪਣੇ ਪਤੀ ਰਾਜ ਬਰਾੜ ਦੇ ਸੁਫ਼ਨਿਆਂ ‘ਚ ਡੁੱਬੀ ਹੋਈ ਨਜ਼ਰ ਆ ਰਹੀ ਹੈ। ਇਸ ਗੀਤ ‘ਚ ਬਿੰਦੂ ਅਤੇ ਰਾਜ ਬਰਾੜ ਦੇ ਵਿਆਹ ਵਾਲੇ ਵੀਡੀਓ ਨੂੰ ਵੀ ਵਿਖਾਇਆ ਗਿਆ ਹੈ। ਇਸ ਗੀਤ ਨੂੰ ਚੇਤ ਸਿੰਘ ਨੇ ਮਿਊਜ਼ਿਕ ਦਿੱਤਾ ਹੈ। ਇਸ ਗੀਤ ਨੂੰ ਟੀਮ ਮਿਊਜ਼ਿਕ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸਵੀਤਾਜ ਨੇ ਆਪਣੇ ਪਿਤਾ ਦੇ ਇਸ ਗੀਤ ਦਾ ਪੋਸਟਰ ਜਾਰੀ ਕੀਤਾ ਸੀ। ਇਸ ਪੋਸਟਰ ‘ਚ ਰਾਜ ਬਰਾੜ ਅਤੇ ਉਨ੍ਹਾਂ ਦੀ ਪਤਨੀ ਬਿੰਦੂ ਬਰਾੜ ਨੱਚਦੇ ਹੋਏ ਨਜ਼ਰ ਆ ਰਹੇ ਸਨ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਵੀਤਾਜ ਬਰਾੜ ਆਪਣੀ ਆਵਾਜ਼ ‘ਚ ਆਪਣੇ ਪਿਤਾ ਦਾ ਗੀਤ ਰਿਲੀਜ਼ ਕਰ ਚੁੱਕੀ ਹੈ।